10 Lines on Lohri in Punjabi
- ਲੋਹੜੀ ਪੰਜਾਬ ਦਾ ਖ਼ਾਸ ਤਿਉਹਾਰ ਹੁੰਦਾ ਹੈ।
- ਲੋਹੜੀ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ।
- ਜਿਸ ਘਰ ਮੁੰਡਾ ਜੰਮਿਆ ਹੋਵੇ ਉਸ ਘਰ ਲੋਹੜੀ ਦਾ ਜਸ਼ਨ ਮਨਾਇਆ ਜਾਂਦਾ ਹੈ ਅੱਜ ਕੱਲ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ।
- ਪੁਰਾਣੇ ਸਮੇਂ ਵਿਚ ਲੋਹੜੀ ਤੋਂ ਕੁਝ ਦਿਨ ਪਹਿਲਾਂ ਘਰ -ਘਰ ਲੋਹੜੀ ਮੰਗਣ ਦਾ ਰਿਵਾਜ ਹੁੰਦਾ ਸੀ।
- ਕੁੜੀਆਂ ਟੋਲੀ ਬਣਾ ਕੇ ਘਰ -ਘਰ ਲੋਹੜੀ ਮੰਗਣ ਜਾਂਦੀਆਂ ਸਨ ਅਤੇ ਲੋਹੜੀ ਮੰਗਣ ਸਮੇਂ ਗੀਤ ਵੀ ਗਾਉਂਦੀਆਂ ਸਨ ਜਿਵੇਂ – ਦੇ ਮਾਈ ਪਾਥੀ ਤੇਰਾ ਪੁੱਤ ਚੜੁਗਾ ਹਾਥੀ, ਦੇ ਮਾਈ ਲੋਹੜੀ ਤੇਰਾ ਪੁੱਤ ਚੜੁਗਾ ਘੋੜੀ।
- ਲੋਹੜੀ ਵਾਲੀ ਰਾਤ ਨੂੰ ਲੋਕ ਖੁੱਲ੍ਹੀ ਜਗ੍ਹਾ ਤੇ ਪਾਥੀਆਂ ਦਾ ਢੇਰ ਲਾ ਕੇ ਧੂਣੀ ਬਾਲੀ ਜਾਂਦੀ ਹੈ ਅਤੇ ਇਸਨੂੰ ਭੁੱਗਾ ਵੀ ਕਹਿੰਦੇ ਹਨ ਦੇ ਚਾਰੇ ਪਾਸੇ ਪਾਰਿਵਾਰਿਕ ਅਤੇ ਹੋਰ ਆਂਢ -ਗੁਆਂਢ ਦੇ ਲੋਕ ਬੈਠ ਜਾਂਦੇ ਹਨ ਅਤੇ ਲੋਹੜੀ ਦੇ ਗੀਤ ਗਾਏ ਜਾਂਦੇ ਹਨ।
- ਧੂਣੀ ਵਿਚ ਤਿਲ ਅਤੇ ਰਿਉੜੀਆਂ ਆਦਿ ਸੁੱਟ ਕੇ ਬੋਲਿਆ ਜਾਂਦਾ ਹੈ – ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।
- ਲੋਹੜੀ ਵਾਲੇ ਦਿਨ ਘਰ -ਘਰ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੇ ਇਲਾਵਾ ਖੀਰ ਅਤੇ ਖਿਚੜੀ ਬਣਾਈ ਜਾਂਦੀ ਹੈ।
- ਲੋਹੜੀ ਦਾ ਸਬੰਧ ਦੁੱਲ੍ਹਾ ਭੱਟੀ ਦੀ ਕਹਾਣੀ ਨਾਲ ਜੋੜਿਆ ਜਾਂਦਾ ਹੈ ਜਿਸ ਨੇ ਇਕ ਗਰੀਬ ਦੀਆਂ ਧੀਆਂ ਦਾ ਵਿਆਹ ਕਰਵਾ ਕੇ ਉਨ੍ਹਾਂ ਦੀ ਝੋਲੀ ਸ਼ੇਰ ਸ਼ੱਕਰ ਪਾਈ ਸੀ।
- ਲੋਹੜੀ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ ਅਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੇ ਦੁਆਰਾ ਮਨਾਈ ਜਾਂਦੀ ਹੈ ।
Must Read-
Poem on Lohri in Hindi (Punjabi) : लोहड़ी पर कविता
लोहड़ी पर शुभकामनाएं और संदेश पढ़ें : Lohri Wishes in Hindi 2018
Lohri Festival in Hindi -आखिर क्यों मनाया जाता है लोहड़ी का त्यौहार ?