ਇਕ ਵਾਰ ਇਕ ਕਾਂ ਉੱਡਦਾ-ਉੱਡਦਾ ਕਈ ਮੀਲ ਤੈਅ ਕਰਕੇ ਪਹਾੜਾਂ ਵਿਚ ਚਲਿਆ ਗਿਆ । ਉਥੇ ਅੰਬਾਂ ਦੇ ਬਾਗ ਸਨ । ਇਕ ਕੋਇਲ ਅੰਬਾਂ ਦੇ ਬਾਗ ਵਿਚ ਮਿੱਠੇ – ਮਿੱਠੇ ਗੀਤ ਗਾ ਰਹੀ ਸੀ। ਕਾਂ ਨੂੰ ਕੋਇਲ ਦੀ ਮਿੰਨੀ ਆਵਾਜ ਬਹੁਤ ਚੰਗੀ ਲੱਗੀ। ਕਾਂ ਦੇ ਮਨ ਵਿਚ ਆਇਆ ਕਿ ਮੈਂ ਕੋਇਲ ਨਾਲ ਵਿਆਹ ਕਰਾ ਲਵਾਂ।
ਇਕ ਦਿਨ ਕਾਂ ਨੇ ਕੋਇਲ ਨੂੰ ਪੁੱਛਿਆ, ਤੁਹਾਡਾ ਰੰਗ ਕਾਲਾ ਕਿਉਂ ਹੈ ? ਕੋਇਲ ਨੇ ਰੱਬ ਨੂੰ ਯਾਦ ਕਰਕੇ ਆਖਿਆ, “ਆਪਣੇ ਪ੍ਰੇਮ ਦਾ ਵਿਛੋੜਾ ਕਰਕੇ ਮੇਰਾ ਰੰਗ ਕਾਲਾ ਹੋ ਗਿਆ ਹੈ। ਕਾਂ ਕੋਇਲ ਨਾਲ ਪਿਆਰੀਆਂ-ਪਿਆਰੀਆਂ ਗੱਲਾਂ ਕਰਨ ਲੱਗ ਪਿਆ। ਕੋਇਲ ਜੀ, ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ। ਤੁਸੀਂ ਦੇਖਣ ਨੂੰ ਬਹੁਤ ਸੋਹਣੇ ਲਗਦੇ ਹੋ। ਤੁਸੀਂ ਸਾਡੇ ਦੇਸ਼ ਚਲੋ, ਉਥੇ ਸੋਹਣੇ ਬਾਗ ਹਨ ਅਤੇ ਬਹੁਤ ਹੀ ਮਿੱਠੇ ਫੁੱਲ ਹਨ, ਤੁਹਾਡਾ ਉਥੇ ਆਉਣ ਨੂੰ ਜੀਅ ਨਹੀਂ ਭਰੇਗਾ। ਕੋਇਲ ਕਾਂ ਦੀਆਂ ਗੱਲਾਂ ਦੇ ਬਹਿਕਾਵੇ ਵਿਚ ਆ ਗਈ। ਉਸ ਨੇ ਕਾਂ ਨੂੰ ਹਾਂ ਕਰ ਦਿੱਤੀ।
ਚਲਾਕ ਕਾਂ ਨੇ ਮੌਕਾ ਜਾਣ ਨਾ ਦਿੱਤਾ। ਦੂਜੇ ਦਿਨ ਕੋਇਲ ਨੂੰ ਨਾਲ ਲੈ ਕੇ ਆਪਣੇ ਦੇਸ਼ ਨੂੰ ਚਲ ਪਿਆ॥ ਕਈ ਦਿਨਾਂ ਬਾਅਦ ਪੰਜਾਬ ਆ ਗਿਆ | ਕੋਇਲ ਨੂੰ ਬਹੁਤ ਭੁੱਖ ਲੰਗੀ ਹੋਈ ਸੀ। ਕੋਇਲ ਨੇ ਕਾਂ ਨੂੰ ਆਖਿਆ, “ਪਹਿਲਾਂ ਮੈਨੂੰ ਬਾਗਾਂ ਵਿਚ ਲੈ ਚਲ । | ਕਾਂ ਕੋਇਲ ਨੂੰ ਅੱਕ ਦੇ ਬੂਟਿਆਂ ਵਿਚ ਲੈ ਗਿਆ
ਅੱਕ ਦੇ ਬੂਟੇ ਨੂੰ ਜੋ ਫਲ ਲੱਗਾ ਹੁੰਦਾ ਹੈ ਉਹ ਅੰਬ ਦੀ ਤਰਾਂ ਦਿਖਾਈ ਦਿੰਦਾ ਹੈ।। ਉਸ ਅਕ ਉੱਪਰ ਬਿਠਾ ਦਿੱਤਾ। ਜਦੋਂ ਕੋਇਲ ਨੇ ਅੱਕ ਦੀ ਕੁਕੜੀ ਨੂੰ ਚੁੰਜ ਮਾਰੀ ( ਚੁੰਝ ਮਾਰੀ ਤਾਂ ਕੌੜਾ ਦੁੱਧ ਜੀਭ ਨੂੰ ਜ਼ਹਿਰ ਵਰਗਾ ਲੱਗਿਆ। ਕੋਇਲ ਨੂੰ ਥੋੜਾ ਦੁੱਧ ਚੜ੍ਹ ਗਿਆ। koyal ਧੜੰਮ ਦੇਣ ਧਰਤੀ ਉੱਪਰ ਡਿੱਗ ਪਈ। ਕਾਫੀ ਚਿਰ ਬਾਅਦ ਕੋਇਲ ਨੂੰ ਸੁਰਤ ਆਈ
ਕੋਇਲ ਆਪਣੇ ਮਾਂ-ਬਾਪ ਨੂੰ ਯਾਦ ਕਰਨ ਲੱਗੀ। ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਹਜਾਰਾਂ-ਸੈਂਕੜੇ ਮੀਲ ਪਹਾੜ ਦੂਰ ਸਨ, ਕੋਇਲ ਵਾਪਸ ਆਪਣੇ ਦੇਸ਼ ਨਹੀਂ ਸੀ ਜਾ ਸਕਦੀ। ਕੋਇਲ ਨੂੰ ਮਜਬੂਰਨ ਕਾਂ ਨਾਲ ਵਿਆਹ ਕਰਾਉਣਾ ਪਿਆ। ਕਾਂ ਦਾ ਪਹਿਲਾਂ ਹੀ ਕੌਣੀ ਨਾਲ ਵਿਆਹ ਹੋ ਚੁੱਕਾ ਸੀ । ਇਸ ਲਈ ਕੋਇਲ ਨੂੰ ਪੁਰਾਣਾ ਆਲੂਣਾ ਦਿੱਤਾ ਗਿਆ।
ਕੋਇਲ ਆਪਣਾ ਆਲ੍ਹਣਾ ਅਲਗ ਬਣਾਉਣਾ ਚਾਹੁੰਦੀ ਸੀ। ਪਾਰ ਕੋਇਲ ਪਹਾੜਾਂ ਵਿਚ ਚੰਦਨ ਦੀ ਲਕੜੀ ਨੂੰ ਆਲ੍ਹਣਾ ਬਨਾਂਉਣ ਲਈ ਵਰਤਦੀ ਸੀ। ਮਜਬੂਰੀ ਵੱਸ ਕੋਇਲ ਨੂੰ ਪੁਰਾਣੇ ਆਣੇ ਵਿਚ ਰਹਿਣਾ ਪਿਆ। ਕਾਂ-ਕਾਉਣੀ ਨੇ ਨਵਾਂ ਆਲ੍ਹਣਾ ਬਣਾਇਆ। ਉਸ ਵਿਚ ਦੇ ਆਂਡੇ ਦਿੱਤੇ, ਕਾਂ ਅਤੇ ਕੌਣੀ ਭੋਜਨ ਲਈ ਬਾਹਰ ਚਲੇ ਗਏ । ਕੋਇਲ ਮੌਕਾ ਦੇਖ ਕੇ ਕਾਂ ਦੇ ਆਲ੍ਹਣੇ ਵਿਚ ਗਈ ਕਾਂ ਅਤੇ ਕੌਣੀ ਦੇ ਅੰਡੇ ਤੋੜ ਕੇ ਆਪਣੇ ਦੋ ਅੰਡੇ ਰੱਖ ਦਿੱਤੇ ਆਲ੍ਹਣੇ ਵਿਚ। ਜਦੋਂ ਬੱਚੇ ਨਿਕਲੇ ਤਾਂ ਉਹ ਕੋਇਲ ਵਰਗੇ ਸਨ। ਜਦੋਂ ਬੱਚੇ ਵੱਡੇ ਹੋਏ ਤਾਂ ਕੋਇਲ ਕੋਲ ਆ ਗਏ ।
ਸਿੱਖਿਆ : ਕਿਸੇ ਦੇ ਬਹਿਕਾਵੇ (ਗੱਲਾਂ) ਵਿਚ ਆ ਕੇ ਆਪਣਾ ਦੇਸ਼ ਨਹੀਂ ਛੱਡਣਾ ਚਾਹੀਦਾ।
The post Crow and Koyal Story in Punjabi appeared first on HindiPot.