ਬਾਲ ਕਵਿਤਾ – ਮੇਰੇ ਪਾਪਾ – Punjabi poem on Father

ਮੇਰੇ ਪਾਪਾ ਸਭ ਤੋਂ ਪਿਆਰੇ,
ਜੁਗ ਜੁਗ ਜੀਣ ਸਾਡੀ ਔਖ ਦੇ ਤਾਰੇ ।
ਕਰਦੇ ਸਾਨੂੰ ਬਹੁਤ ਪਿਆਰ,
ਘੁਮਾਉਣ ਲੈ ਜਾਂਦੇ ਹਰ ਐਤਵਾਰ ।
ਜੋ ਮੈਂ ਮੰਗਾਂ ਝੂਟ ਲੈ ਆਉਂਦੇ,
ਕਿਸੇ ਗੱਲੋਂ ਨਾ ਤਰਸਾਉਂਦੇ।
ਬੇਟਾ-ਬੇਟਾ ਮੈਨੂੰ ਕਰਦੇ ਰਹਿੰਦੇ,
ਪਿਆਰ ਨਾਲ ਮੱਥਾ ਚੁੰਮ ਲੈਂਦੇ।
ਕਦੇ ਨਾ ਮੈਨੂੰ ਹੁੰਦੇ ਗੁੱਸੇ, ਨਾ ਹੀ ਅੱਜ ਤੱਕ ਕਦੇ ਉਹ ਰੱਸੇ ।
ਜਾਨਵਰਾਂ ਨਾਲ ਦੋਸਤੀ ਲਾਉਂਦੇ,
ਬੱਚਿਆਂ ਵਾਂਗੂੰ ਲਾਡ ਲਡਾਉਂਦੇ।
ਬੱਚਿਆਂ ਦੇ ਨਾਲ ਬਣਦੇ ਬੱਚੇ,
ਪਾਪਾ ਮੇਰੇ ਮਨ ਦੇ ਸੱਚੇ।
ਬਜ਼ੁਰਗਾਂ ਦਾ ਕਰਦੇ ਬਹੁਤ ਸਤਿਕਾਰ, ‘
ਬਸਰੋਂ ਯਾਰਾਂ ਦੇ ਨੇ ਯਾਰ।
The post Punjabi poem on Father appeared first on HindiPot.