ਰੁੱਖ ਲਗਾਈਏ – Plant Trees poem in Punjabi Rukh lagao poem
ਆਓ ਬੱਚਿਓ ਰਲ-ਮਿਲ ਆਪਾਂ, ਲਗਾਈਏ ਇਕ-ਇਕ ਰੁੱਖ ।
ਰੁੱਖਾਂ ਤੋਂ ਹੀ ਮਿਲਦਾ ਰਹਿਣਾ, ਸਾਨੂੰ ਸਦਾ ਹੀ ਸੁੱਖ ।
ਰੁੱਖਾਂ ਬਾਝ ਨਾ ਧਰਤੀ ਸੋਂਹਦੀ, ਰੁੱਖਾਂ ਬਾਝ ਨਾ ਪਾਣੀ।
ਰੁੱਖ ਨਹੀਂ ਜੇ ਬਚੇ ਤਾਂ, ਸਮਝੇ ਖ਼ਤਮ ਕਹਾਣੀ।
ਰੁੱਖਾਂ ਬਿਨਾਂ ਨਾ ਛਾਵਾਂ ਮਿਲਦੀਆਂ, ਰੁੱਖਾਂ ਬਿਨਾਂ ਨਾ ਮੀਂਹ।
ਸਾਹ ਲੈਣ ਨੂੰ ਆਕਸੀਜਨ ਨਹੀਂ ਲੱਭਣੀ, ਅੰਦਰ ਖਿੱਚੋਗੇ ਕੀ ?
ਜਨਮ ਦਿਨ ਤੇ ਆਪਾਂ ਸਭਨਾਂ, ਲਗਾਉਣਾ ਜ਼ਰੂਰ ਇਕ ਰੁੱਖ।
ਧਰਤੀ ਹਰੀ-ਭਰੀ ਹੋ ਜਾਣੀ, ਰਹਿਣੀ ਨਹੀਂ ਕੋਈ ਭੁੱਖ।
ਵਾਤਾਵਰਨ ਦਿਵਸ ਮਨਾਇਆ, ਲਗਾ ਕੇ ਆਪਾਂ ਰੁੱਖ।
ਚਾਰੇ ਪਾਸੇ ਹਰਿਆਲੀ ਫੈਲੂ, ਮਿਟ ਜਾਣੇ ਸਾਰੇ ਦੁੱਖ।
“ਅਮਨਪ੍ਰੀਤ ਦੁਆਵਾਂ ਮੰਗੇ, ਦੇ ਰੱਬਾ ਸਾਨੂੰ ਦਾਨ।
ਹਵਾ ਤੇ ਪਾਣੀ ਸ਼ੁੱਧ ਹੋਵਣ ,
ਸਾਫ਼ ਵਾਤਾਵਰਨ ਸਾਡੀ ਜਾਨ।
The post Plant Trees poem in Punjabi Rukh lagao poem appeared first on HindiPot.