Punjabi Bujartan with answers paheliyan wih pics 2020 new
- ਮੇਰੀ ਹੈ ਸ਼ਾਨ ਨਿਰਾਲੀ, ਕਰਨਾ ਚਾਹੁਣ ਸਾਰੇ ਸਵਾਰੀ।
ਚੇਤਕ ਦਾ ਵੰਸਜ਼ ਕਹਾਵਾਂ, ਖੜੇ-ਖੜੇ ਹੀ ਮੈਂ ਸੌਂ ਜਾਵਾਂ। - ਕੇਸਰੀ ਲੱਗਣ ਫੁਲ ਉਸ ਨੂੰ, ਕਰੇ ਬਿਨ ਪੱਤਿਆਂ ਤੋਂ ਛਾਂ, ਬੁੱਝ ਖਾਂ ਭਲਾ ਬਚਿਓ, ਕੀ ਇਸ ਰੁੱਖ ਦਾ ਨਾਂਅ।
- ਨਾ ਕਿਸੇ ਨੇ ਬੀਜਿਆ ਨਾ ਪਾਣੀ ਪਾਇਆ, ਦੇਖ ਕੇ ਉਸ ਨੂੰ ਮਨ ਲਲਚਾਇਆ। ਮੰਨੇ ਜਿਵੇਂ ਖਰਬੂਜ਼ਾ ਥਿਆਇਆ। ਜਿਸ ਨੇ ਖਾਧਾ, ਉਹ ਪਛਤਾਇਆ।
- ਟਿੱਪ-ਟਿਪ ਟੈਂਜੋ ਧਰਤ ਪਟੈਂਜੋ, ਤਿੰਨ ਮੁੰਡੀਆਂ ਦਸ ਪੈਰ, ਪੈਰ ਪਟੈਂਜੋ।
- ਟਾਹਣੀ ਕੌੜੀ ਫਲ ਮਿੱਠਾ, ਪੱਤੇ ਕੌੜੇ ਗੁਣ ਮਿੱਠਾ।
- ਦੁਨੀਆ ‘ਚ ਉਹ ਕਿਹੜਾ ਵਪਾਰੀ, ਜੋ ਪੂਰੀ ਇੱਜ਼ਤ ਐਸ ਵੀ ਲੁੱਟੇ,
ਪਰ ਉਹ ਆਪਣੀ ਦੁਕਾਨ ਦਾ ਕੂੜਾ, ਕਦੇ ਦੁਕਾਨੋਂ ਬਾਹਰ ਨਾ ਸੁੱਟੇ। - ਕਾਲੀ ਤੌੜੀ, ਲਾਲ ਗੱਪਾ, ਸਣੇ ਤੌੜੀ ਇਕ ਖੜੱਪਾ।
- ਇਕ ਜਨੌਰ ਅਸਲੀ, ਨਾ ਹੱਡੀ ਨਾ ਪਸਲੀ।
- ਦਿਨ ਵੇਲੇ ਮੈਂ ਨਜ਼ਰ ਨਾ ਆਵਾਂ, ਰਾਤੀਂ ਫੇਰਾ ਪਾਵਾਂ, ਜਦ ਤੱਕ ਮੇਰੇ ਸਾਥੀ ਬੋਲਣ, ਮੈਂ ਰਾਗ ਸੁਣਾਵਾਂ।
- ਮੁੱਢ ਕਿੱਕਰ, ਪੱਤਰ ਸਹਿਤੂਤ, ਫਲ ਅਖਰੋਟ।
Answer: (1) ਘੋੜਾ, (2) ਕਰੀਰ, ( 3 ) ਕੌੜਤੁੰਮਾ, (4) ਬਲਦਾਂ ਦੀ ਜੋੜੀ ਤੇ ਇਕ ਹਾਲੀ, (5) ਨਿੰਮ, (6) ਸੁਨਿਆਰ, (7) ਅਸਮਾਨੀ ਬਿਜਲੀ, (8) ਗੰਡੋਆ, (9) ਗਿੱਦੜ, (10) ਕਪਾਹ।

Part – 2
- ਹਰੀ ਸੁਰੰਗ ਵਿਚ ਨੌਂ ਨਿਆਣੇ, ਜੁੜ-ਜੁੜ ਬੈਠੇ ਬਣੇ ਸਿਆਣੇ।
- ਜਾਦੂਗਰ ਦਾ ਦੇਖ ਕੁਮਾਲ, ਪਾਵੇ ਹਰਾ ਤੇ ਕੱਢੇ ਲਾਲ।
- ਗੋਰੀ-ਚਿੱਟੀ ਲੰਮੀ ਰਾਣੀ, ਸਿਰ ਤੇ ਤਾਜ ਹਰਾਂ।
- ਉੱਤੋਂ ਪੀਲਾ ਵਿਚੋਂ ਚਿੱਟਾ, ਕੂਲਾ, ਨਰਮ ਤੇ ਮਿੰਟਾ-ਮਿੱਠਾ।
- ਚੀਜ਼ ਮੇਰੀ ਪਰ ਵਰਤਣ ਲੋਕ ।
- ਬਾਪੂ ਦੇ ਕੰਨ ਵਿਚ ਮਾਂ ਵੜ ਗਈ।
ਉੱਤਰ : (1) ਮਟਰ, (2) ਪਾਨ, (3) ਮੂਲੀ, (4) ਕੇਲਾ, (5) ਨਾਮ, (6) ਜਿੰਦਾ-ਕੁੰਜੀ।
Part – 3
ਬੁਝਾਰਤਾਂ
- ਪੇਕਿਆਂ ਵਲੋਂ ਆਪਣੀਆਂ ਵਿਆਹੀਆਂ ਧੀਆਂ ਨੂੰ ਤਿਉਹਾਰਾਂ ਸਮੇਂ ਕੱਪੜੇ, ਖਾਣ-ਪੀਣ ਦੀਆਂ ਵਸਤਾਂ, ਗਹਿਣੇ ਆਦਿ ਸੌਗਾਤ ਵਜੋਂ ਦਿੱਤੀਆਂ ਵਸਤਾਂ ਨੂੰ ਕੀ ਕਹਿੰਦੇ ਹਨ?
- ਮੱਝਾਂ ਚਾਰਨ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ ?
- ਬਾਂਸ ਦੀ 5-6 ਕੁ ਫੁੱਟ ਲੰਮੀ ਡਾਂਗ, ਜਿਸ ਦਾ ਹਥ ਵਿਚ ਫੜਨ ਵਾਲਾ ਹਿੱਸਾ ਥੋੜ੍ਹਾ ਜਿਹਾ ਗੁਲਾਈਦਾਰ ਹੁੰਦਾ ਹੈ, ਨੂੰ ਕੀ ਕਹਿੰਦੇ ਹਨ?
- ਮੋਟੇ ਸੂਤ ਦੇ ਬਣੇ ਮੋਟੇ ਸੂਤੀ ਕੱਪੜੇ ਨੂੰ ਕੀ ਕਹਿੰਦੇ ਹਨ ?
- ਮੁੰਜ ਦਾ, ਕਣਕ ਦੀ ਨਾੜ ਦਾ ਤੇ ਸਰਕੜੇ ਦੇ ਕਾਨਿਆਂ ਦੀ ਬਣੀ ਹੋਈ ਬੈਠਣ ਵਾਲੀ ਵਸਤੂ ਨੂੰ ਕੀ ਕਹਿੰਦੇ ਹਨ ?
- ਨੋਕਦਾਰ ਮੂੰਹ ਵਾਲੀ ਮਿੱਟੀ ਦੀ ਬਣੀ ਨੂਠੀ ਨੂੰ ਕੀ ਕਹਿੰਦੇ ਹਨ ?
- ਮੱਝ, ਗਾਂ, ਝੋਟੀ, ਵੱਛੀ ਦੇ ਗਲ ਵਿਚ ਰੱਸੇ ਨਾਲ ਬੰਨ੍ਹ ਕੇ ਲਟਕਾਏ ਲੱਕੜ ਦੇ ਫੰਬੇ ਨੂੰ ਕੀ ਕਹਿੰਦੇ ਹਨ ? |8, ਕੜਛੀ ਵਰਗੀ, ਕਾਠ ਦੀ ਬਣੀ ਵਸਤੂ ਨੂੰ ਕੀ ਕਹਿੰਦੇ ਹਨ ?
- ਲੋਹੇ ਦੀ ਗੁਲਾਈਦਾਰ ਬਣੀ ਪੋਤਰੀ, ਜੋ ਪਸ਼ੂਆਂ ਦੇ ਖੁਰਾਂ ਥੱਲੇ ਲਾਈ ਜਾਂਦੀ ਹੈ, ਨੂੰ ਕੀ ਕਹਿੰਦੇ ਹਨ ? | 10, ਤਿਲਾਂ ਵਿਚ ਗੁੜ ਪਾ ਕੇ, ਕੁੱਟ ਕੇ ਬਣਾਏ ਖਾਣ ਵਾਲੇ ਪਦਾਰਥ ਨੂੰ ਕੀ ਕਹਿੰਦੇ ਹਨ ?
ਉੱਤਰ : (1) ਸੰਧਾਰਾ, (2) ਮਝੇਰੂ, (3) ਖੁੰਡਾ, (4) ਖੇਸ, (5) ਮੂਹੜਾ, (6) ਦੀਵਾ, (7) ਹਿਆ, (8) ਡੋਈ, (9) ਖੁਰੀ, (10) ਭੁੱਗਾ
Part – 4
- ਮੇਰੀ ਹੈ। ਸ਼ਾਨ ਨਿਰਾਲੀ, ਕਰਨਾ ਚਾਹੁਣ ਸਾਰੇ ਸਵਾਰੀ। | ਚੇਤਕ ਦਾ ਵੰਸਜ ਕਹਾਵਾਂ, | ਖੜੇ-ਖੜੇ ਹੀ ਮੈਂ ਸੌਂ ਜਾਵਾਂ।
- ਕੇਸਰੀ ਲੱਗਣ ਫੁੱਲ ਉਸ ਨੂੰ, ਕਰੇ | ਬਿਨ ਪੱਤਿਆਂ ਤੋਂ ਛਾਂ।
ਬੁੱਝੂ ਖਾਂ ਭਲਾ ਬੱਚਿਓ, ਕੀ ਇਸ ਰੁੱਖ ਦਾ ਨਾਂਅ। - ਨਾ ਕਿਸੇ ਨੇ ਬੀਜਿਆ, ਨਾ ਪਾਣੀ ਪਾਇਆ,
ਦੇਖ ਕੇ ਉਸ ਨੂੰ ਮਨ ਲਲਚਾਇਆ। ਮੰਨੇ ਜਿਵੇਂ ਖਰਬੂਜ਼ਾ ਥਿਆਇਆ, ਜਿਸ ਨੇ ਖਾਧਾ ਉਹ ਪਛਤਾਇਆ। 4. ਟਿੱਪ-ਟਿੱਪ ਟੈਂਜੋ ਧਰਤ ਪਟੈਂਜੋ,
ਤਿੰਨ ਮੁੰਡੀਆਂ ਦਸ ਪੈਰ, ਪੈਰ | ਪਟੈਂਜੋ। - ਟਾਹਣੀ ਕੌੜੀ ਫ਼ਲ ਮਿੱਠਾ, ਪੱਤੇ | ਕੌੜੇ ਗੁਣ ਮਿੱਠਾ।
- ਦੁਨੀਆ ‘ਚ ਉਹ ਕਿਹੜਾ ਵਪਾਰੀ, ਜੋ ਪੂਰੀ ਇੱਜ਼ਤ ਐਸ਼ ਵੀ ਲੁੱਟੇ , | ਪਰ ਉਹ ਆਪਣੀ ਦੁਕਾਨ ਦਾ
ਕੂੜਾ, ਕਦੇ ਦੁਕਾਨੋ ਬਾਹਰ ਨਾ ਸੁੱਟੇ। - ਕਾਲੀ ਤੌੜੀ, ਲਾਲ ਗੱਪਾ, ਸਣੇ ਤੌੜੀ ਇਕ | ਖੜੱਪਾ।
- ਇਕ ਜਨੌਰ ਅਸਲੀ, ਨਾ ਹੱਡੀ | ਨਾ ਪਸਲੀ ।
- ਦਿਨ ਵੇਲੇ ਮੈਂ ਨਜ਼ਰ ਨਾ ਆਵਾਂ, ਰਾਤੀਂ ਫੇਰਾ ਪਾਵਾਂ, | ਜਦ ਤੱਕ ਮੇਰੇ ਸਾਥੀ ਬੋਲਣ, ਮੈਂ ਵੀ ਰਾ। ਮੁਣਾਵਾਂ।
- ਮੁੱਢ ਕਿੱਕਰ, ਪੱਤਰ ਸਹਿਤੂਤ, | ਫਲ ਅਖਰੋਟ।
ਉੱਤਰ : (1) ਘੋੜਾ, (2) ਕਰੀਰ, (3) ਕੌੜਤੁੰਮਾ, (4) ਬਲਦਾਂ ਦੀ ਜੋੜੀ ਤੇ | ਇਕ ਹਾਲੀ, (5) ਨਿੰਮ, (6) ਸੁਨਿਆਰ, (7) ਅਸਮਾਨੀ ਬਿਜਲੀ, (8) ਗੰਡੋਆ, (9) ਗਿੱਦੜ, (10) ਕਪਾਹ।
Read Also – ਪਿੰਜਰੇ ਦਾ ਸ਼ੇਰ ਪੰਜਾਬੀ ਕਹਾਣੀ
The post Punjabi Bujartan with Answers, Pics Paheliya appeared first on HindiPot.