Quantcast
Channel: HindiPot
Viewing all articles
Browse latest Browse all 514

Save water poem in Punjabi

$
0
0

Save water poem in Punjabi

ਆਓ ਰਲ ਕੇ ਬਚਾਈਏ ਸਾਰੇ ਪਾਣੀ ਹਾਣੀਓ ,
ਨਹੀਂ ਹੋ ਜਾਊ ਖਤਮ ਕਹਾਣੀ ਹਾਣੀਓ॥
ਇਹੀ ਸੋਚ ਸੋਚ ਦਿਲ, ਰਹੇ ਘਬਰਾਉਂਦਾ,
ਪਾਣੀ ਬਿਨ ਜੀਵਨ ਰਹੁ ਕਦੋਂ ਤੱਕ ਜਿਉਂਦਾ,
ਆਉਂਦੀ ਠੀਕ ਨਹੀਂ ਉਲਝੀ ਹੋਈ ਤਾਣੀ ਹਾਣੀਓ
ਆਓ ਰਲ ਕੇ ਬਚਾਈਏ, ਸਾਰੇ ਪਾਣੀ ਹਾਣੀਓ।
ਬੜਾ ਲੱਗਦਾ ਹੈ ਦੁੱਖ, ਜਦੋਂ ਵੱਢੇ ਕੋਈ ਰੁੱਖ,
ਭੁੱਲ ਗਏ ਅਸੀਂ ਕਾਹਤੋਂ, ਇਕ ਰੁੱਖ ਸੌ ਸੁੱਖ,

ਬਣ ਜਾਣ ਨਾ ਇਹ, ਬੀਤੇ ਦੀ ਕਹਾਣੀ ਹਾਣੀਓ , ਆਓ , ਰਲ ਬਚਾਈਏ,
ਸਾਰੇ ਪਾਣੀਓਂ ਹਾਣੀਓ।
ਪਾਣੀ ਬਿਨਾਂ ਬੰਜਰ, ਹੋ ਜਾਣੀਆਂ ਜ਼ਮੀਨਾਂ,
ਫੇਰ ਕਿਸ ਕੰਮ ਇਹ, ਜੋ ਖਰੀਦੀਆਂ ਮਸ਼ੀਨਾਂ,
ਰੁੱਤ ਬਹਾਰਾਂ ਵਾਲੀ, ਫੇਰ ਗੁੱਸ ਜਾਣੀ ਹਾਣੀਓ .
ਆਓ, ਰਲ ਬਚਾਈਏ ਸਾਰੇ ਪਾਣੀ ਹਾਣੀਓ।
ਕੁਝ ਆਪਾਂ ਸੋਚੋ ਖੇੜੀ, ਸੋਚਣ ਕੁਝ ਸਰਕਾਰਾਂ,
ਬਚੀ ਰਹੇ ਕਿਸਾਨੀ,
ਇਹ ਵੀ ਕਰ ਲਉ ਵਿਚਾਰਾਂ ਰਹੇ ਖਿੜਿਆ ਗੁਲਾਬ,
ਟਾਹਣੀ ਟਾਹਣੀ ਹਾਣੀਓ ਆਓ ਰਲ ਬਚਾਈਏ ,
ਸਾਰੇ ਪਾਣੀ ਹਾਣੀਓ।

The post Save water poem in Punjabi appeared first on HindiPot.


Viewing all articles
Browse latest Browse all 514

Trending Articles